ਗ਼ਜ਼ਲ

ਮੱਥੇ ਦੀਵਾ ਬਾਲੋ ਬਾਲੋ ਯਾਰ ।
ਹੋਣਾ ਨਾ ਇਉਂ ਬੇੜਾ ਪਾਰ ।
ਚੁਗਣੇ ਪੈਣੇ ਅੱਖਾਂ ਨਾਲ ,
ਧਰਤੀ ਵਿਚ ਨਾ ਬੀਜੋ ਖਾਰ ।
ਕੁਰਸੀ ਖਾਤਰ ਨਫ਼ਰਤ ਵੰਡ,
ਭਾਲੋ  ਬਦਲੇ ਦੇ ਵਿਚ ਹਾਰ ।
ਅੱਕੇ ਥੱਕੇ ਭੁੱਖੇ ਲੋਕ,
ਮੋਢੇ ਪਾ ਲੈਂਦੇ ਹਥਿਆਰ ।
ਪੈ ਜੇ ਤੁਰਨਾ ਕਿਹਡ਼ੇ ਵਕਤ,
ਮੋਢੇ ਤੇ ਨਾ ਬੰਨੋ ਭਾਰ ।
ਮੇਰਾ ਤੇਰਾ ਰੌਲਾ ਕੀਅ,
ਲੋਕਾਂ ਦੇਣੀ ਗੱਲ ਨਿਤਾਰ ।
ਖਲਕਤ ਭੁੱਖੀ ਮੰਗੇ ਅੰਨ,
ਕਰਲੋ ਵੀਰੋ ਸੋਚ ਵਿਚਾਰ ।

 

Leave a comment